View Single Post
  #9 (permalink)  
Old 08-May-2009, 09:45 AM
kiram's Avatar kiram kiram is offline
 
Enrolled: Jan 26th, 2008
Posts: 278
kiram will become famous soon enoughkiram will become famous soon enoughkiram will become famous soon enoughkiram will become famous soon enoughkiram will become famous soon enoughkiram will become famous soon enough
   
Adherent: Sikhism
Liked 336 Times in 131 Posts
   
Re: Why God made mothers ! - May 10 is Mother's Day

Quote:
Originally Posted by Gyani Jarnail Singh View Post
i MISS my mother..she passed away on MOTHERS DAY...May 10th, 1995. So many years have passed..BUT the VOID she left in my heart is still as deep as ever...
Gyani Ji hope you find peace and happiness here :

ਪਉੜੀ ਹਰਿ ਜੀ ਮਾਤਾ ਹਰਿ ਜੀ ਪਿਤਾ ਹਰਿ ਜੀਉ ਪ੍ਰਤਿਪਾਲਕ ਹਰਿ ਜੀ ਮੇਰੀ ਸਾਰ ਕਰੇ ਹਮ ਹਰਿ ਕੇ ਬਾਲਕ ਸਹਜੇ ਸਹਜਿ ਖਿਲਾਇਦਾ ਨਹੀ ਕਰਦਾ ਆਲਕ ਅਉਗਣੁ ਕੋ ਚਿਤਾਰਦਾ ਗਲ ਸੇਤੀ ਲਾਇਕ ਮੁਹਿ ਮੰਗਾਂ ਸੋਈ ਦੇਵਦਾ ਹਰਿ ਪਿਤਾ ਸੁਖਦਾਇਕ ਗਿਆਨੁ ਰਾਸਿ ਨਾਮੁ ਧਨੁ ਸਉਪਿਓਨੁ ਇਸੁ ਸਉਦੇ ਲਾਇਕ ਸਾਝੀ ਗੁਰ ਨਾਲਿ ਬਹਾਲਿਆ ਸਰਬ ਸੁਖ ਪਾਇਕ ਮੈ ਨਾਲਹੁ ਕਦੇ ਵਿਛੁੜੈ ਹਰਿ ਪਿਤਾ ਸਭਨਾ ਗਲਾ ਲਾਇਕ ॥੨੧॥
Pa▫oṛī.Har jī māṯā har jī piṯā har jī▫o parṯipālak.Har jī merī sār kare ham har ke bālak.Sėhje sahj kẖilā▫iḏā nahī karḏā ālak.A▫ugaṇ ko na cẖiṯārḏā gal seṯī lā▫ik.Muhi mangāʼn so▫ī ḏevḏā har piṯā sukẖ▫ḏā▫ik.Gi▫ān rās nām ḏẖan sa▫opi▫on is sa▫uḏe lā▫ik.Sājẖī gur nāl bahāli▫ā sarab sukẖ pā▫ik.Mai nālahu kaḏe na vicẖẖuṛai har piṯā sabẖnā galā lā▫ik. ||21||


Pauri.The Reverend Lord is my mother, Reverend Lord my father and the Reverend Lord my Cherisher.Reverend God takes care of me and I am the child of God.Slowly and steadily, He feeds me and makes not sloth.He reminds me not of my demerits and hugs me to His bosom.He blesses me with, what I ask for with my mouth. God is my Peace-giving father.The Lord has blessed me with the capital of Divine knowledge and the wealth of His Name and make me worthy of this merchandise.He has make me a partner with the Guru and I have obtained all the comfort.The Lord, My Father, who is potent to do all the things, separates not from me ever.


ਸਾਰ = ਸੰਭਾਲ। ਸਹਜਿ = ਸਹਜ ਅਵਸਥਾ ਵਿਚ, ਆਤਮਕ ਅਡੋਲਤਾ ਵਿਚ। ਆਲਕ = ਆਲਸ। ਕੋ = ਕੋਈ। ਸੇਤੀ = ਨਾਲ। ਲਾਇਕ = ਲਾ ਲੈਂਦਾ ਹੈ। ਮੰਗਾਂ = ਮੈਂ ਮੰਗਦਾ ਹਾਂ। ਸੁਖਦਾਇਕ = ਸੁਖ ਦੇਣ ਵਾਲਾ। ਸਉਪਿਓਨੁ = ਉਸ (ਪ੍ਰਭੂ) ਨੇ ਸੌਂਪਿਆ ਹੈ। ਸਾਝੀ = ਭਾਈਵਾਲ। ਪਾਇਕ = ਸੇਵਕ। ਮੈ ਨਾਲਹੁ = ਮੇਰੇ ਨਾਲੋਂ। ਲਾਇਕ = ਸਮਰੱਥ।੨੧।

ਪਰਮਾਤਮਾ ਮੇਰਾ ਮਾਤਾ ਪਿਤਾ ਹੈ (ਮਾਪਿਆਂ ਵਾਂਗ ਮੈਨੂੰ) ਪਾਲਣ ਵਾਲਾ ਹੈ। ਪ੍ਰਭੂ ਮੇਰੀ ਸੰਭਾਲ ਕਰਦਾ ਹੈ, ਅਸੀਂ ਪ੍ਰਭੂ ਦੇ ਬੱਚੇ ਹਾਂ। ਮੈਨੂੰ ਮੇਰਾ ਹਰੀ ਅਡੋਲ ਅਵਸਥਾ ਵਿਚ ਟਿਕਾ ਕੇ ਜੀਵਨ-ਖੇਡ ਖਿਡਾ ਰਿਹਾ ਹੈ, (ਇਸ ਗੱਲੋਂ ਰਤਾ ਭੀ) ਆਲਸ ਨਹੀਂ ਕਰਦਾ। ਮੇਰੇ ਕਿਸੇ ਔਗੁਣ ਨੂੰ ਚੇਤੇ ਨਹੀਂ ਰੱਖਦਾ, (ਸਦਾ) ਆਪਣੇ ਗਲ ਨਾਲ (ਮੈਨੂੰ) ਲਾਈ ਰੱਖਦਾ ਹੈ। ਜੋ ਕੁਝ ਮੈਂ ਮੂੰਹੋਂ ਮੰਗਦਾ ਹਾਂ, ਮੇਰਾ ਸੁਖ-ਦਾਈ ਪਿਤਾ-ਪ੍ਰਭੂ ਉਹੀ ਉਹੀ ਦੇ ਦੇਂਦਾ ਹੈ। ਉਸ ਪ੍ਰਭੂ ਨੇ ਮੈਨੂੰ ਆਪਣੇ ਨਾਲ ਜਾਣ-ਪਛਾਣ ਦੀ ਪੂੰਜੀ ਆਪਣਾ ਨਾਮ-ਧਨ ਸੌਂਪ ਦਿੱਤਾ ਹੈ, ਤੇ ਮੈਨੂੰ ਇਹ ਸੌਦਾ ਵਿਹਾਝਣ ਦੇ ਲਾਇਕ ਬਣਾ ਦਿੱਤਾ ਹੈ। ਪ੍ਰਭੂ ਨੇ ਮੈਨੂੰ ਸਤਿਗੁਰੂ ਦੇ ਨਾਲ ਭਾਈਵਾਲ ਬਣਾ ਦਿੱਤਾ ਹੈ, (ਹੁਣ) ਸਾਰੇ ਸੁਖ ਮੇਰੇ ਦਾਸ ਬਣ ਗਏ ਹਨ। ਮੇਰਾ ਪਿਤਾ-ਪ੍ਰਭੂ ਕਦੇ ਭੀ ਮੇਰੇ ਨਾਲੋਂ ਵਿਛੁੜਦਾ ਨਹੀਂ, ਸਾਰੀਆਂ ਗੱਲਾਂ ਕਰਨ ਦੇ ਸਮਰੱਥ ਹੈ।੨੧।

Ang. 1101
Reply With Quote
The following members appreciate kiram Ji for the above message.
 
Page generated in 0.33731 seconds with 24 queries